An edition of Pyas (1972)

Pyas.

  • 0 Ratings
  • 0 Want to read
  • 0 Currently reading
  • 0 Have read
Not in Library

My Reading Lists:

Create a new list

Check-In

×Close
Add an optional check-in date. Check-in dates are used to track yearly reading goals.
Today

  • 0 Ratings
  • 0 Want to read
  • 0 Currently reading
  • 0 Have read

Buy this book

Last edited by Open Library Bot
February 13, 2010 | History
An edition of Pyas (1972)

Pyas.

  • 0 Ratings
  • 0 Want to read
  • 0 Currently reading
  • 0 Have read

ਪਿਆਸ

ਬਖ਼ਤਾਵਰ ਸਿੰਘ ਦਿਓਲ

ਧਰਤੀ ਆਪਣਾ ਪੰਧ ਮੁਕਾ ਕੇ,

ਸੂਰਜ ਵੱਲੇ ਕੰਡ ਘੁਮਾਈ.

ਅੰਬਰ ਦਾ ਰੰਗ ਗਹਿਰਾ ਹੋਇਆ,

’ਵਾ ਰੁਮਕਦੀ ਵਗੇ ਈਕਣ

ਜਿਓਂ ਮਹਿਬੂਬ ਗਲੀ ਦੇ ਵਿੱਚੋਂ,

ਲੰਘਦੇ ਆਸ਼ਿਕ ਨੂੰ ਪਈ ਲੰਘੇ.

’ਵਾ ਦੇ ਮਨ ਵਿਚ ਭੇਤ ਹੈ ਕੋਈ,

ਬੁੱਲ੍ਹਾਂ ਵਿਚ ਇਕ ਅਨਕਹਿ ਗਾਥਾ

ਸਿਰ ਦੀਆਂ ਜ਼ੁਲਫ਼ਾਂ ਖਿੰਡੀਆਂ ਹੋਈਆਂ,

ਮੇਰੇ ਮੂੰਹ ਨਾਲ ਛੋਹ ਰਹੀਆਂ ਹਨ

ਮਨ ਮੇਰੇ ਵਿਚ ਚਿਣਗ ਸੁਲਗਦੀ

ਹੋਠਾਂ ਵਿਚ ਇਕ ਸਾਹ ਦੀ ਰੇਖਾ

ਨੈਣਾਂ ਵਿਚ ਨੀਝ ਦੀ ਮਾਇਆ...

ਹੋਠਾਂ ਨੂੰ ਮੁਸਕਾ ਦੇਂਦਾ ਹਾਂ,

ਉੱਡ ਚੱਲੀਆਂ ਅੰਬਰ ਦੀ ਵੱਲੇ

ਧੀਰੇ ਜਿਹੇ ਫੈਲਾ ਕੇ ਨਜ਼ਰਾਂ,

ਪਲਕਾਂ ਦੇ ਭਾਰੇ ਖੰਭਾਂ ’ਤੇ

ਮੈਂ ’ਤੇ ਸੁਰਤੀ ਰਹਿ ਗਏ ਥੱਲੇ...

ਧਰਤੀ ਦੀ ਵਸਤੂ ਇਹ ਅੱਖੀਆਂ

ਢੂੰਡਣ ਤੈਨੂੰ ਅੰਬਰ ਉੱਤੇ.

ਅੰਬਰ ਹੈ ਇਕ ਖੇਤ ਸਲੇਟੀ,

ਅੰਬਰ ਦੇ ਵਿਚ ਧਾਨ ਬੀਜਿਆ

ਕਿਧਰੇ-ਕਿਧਰੇ ਚਿੱਟੇ ਧੱਬੇ,

ਟਾਂਵੇਂ ਵਿਰਲੇ ਤਾਰੇ ਉੱਗੇ

ਜੀਕਣ ਫੁੱਟ ਕਪਾਹ ਦੇ ਖਿਡ਼ ਪਏ...

ਇਕ ਤੇਰੀ ਅਕ੍ਰਿਤੀ ਜੇਹੀ,

ਫੁਟ ਕਪਾਹ ਦੇ ਚੁਗਦੀ ਫਿਰਦੀ

ਜਾਂ ਫਿਰ ਦਹੀਂ ਡੋਲ੍ਹ ਕੇ ਤੁਰ ਗਈ...

ਅਹੁ ਇਕ ਬੱਦਲੀ ਲੰਮਤਰ ਹੋ ਕੇ,

ਇਉਂ ਅੱਗੇ-ਪਿੱਛੇ ਵਲ ਵਧ ਗਈ

ਜਿਉਂ ਤੇਰੇ ਵਖਸ਼ਸਥਲ ਦੁਆਲੇ,

ਚੋਲੀ ਕੱਸ ਕੇ ਵਲੀ ਹੋਈ ਹੈ

ਜਿਉਂ ਦੋ ਭਰੇ ਨਿਤੰਬਾਂ ਉੱਤੇ,

ਭੀਡ਼ੀ ਕੁਡ਼ਤੀ ਫਸੀ ਹੋਈ ਹੈ.

ਬੱਦਲਾਂ ਦੀ ਅਹੁ ਅਲਕ ਵਛੇਰੀ,

ਤੈਨੂੰ ਲੈ ਕੇ ਉੱਡਦੀ ਜਾਵੇ

ਨੀਲਾਂਬਰ ਦੇ ਤਾਰੇ ਚਰਦੀ...

ਤੇਰੀ ਤੋਰ ਮਸੂਮ ਜਿਹੀ ਜੋ,

ਕੀ ਜਾਣੇਂ ਤੂੰ, ਕੀ ਉਹ ਕਰ ਗਈ ?

ਜਿਉਂ ਕੋਈ ਬੱਤਖ ਜਲ ਵਿਚ ਤਰਦੀ–

ਕਦੇ-ਕਦੇ ਉਹ ਚੁੰਝ ਡੁਬੋਵੇ,

ਕਦੇ-ਕਦੇ ਉਹ ਪੰਖ ਹਿਲਾਵੇ

ਲਸਰ ਜਿਹੀ ਲਹਿਰਾਂ ਦੀ ਖਿੰਡ ਜਾਏ...

ਅੱਗੇ-ਪਿੱਛੇ, ਆਸੀਂ-ਪਾਸੀਂ,

ਹੱਡ-ਮਾਸ ਦਾ ਪ੍ਰਾਣੀ ਕੋਈ

ਦੋ ਪਲ ਇਹਨਾਂ ਹੇਠ ਜੋ ਬੈਠੇ,

ਦੋ ਪਲ ਇਹਨਾਂ ਵਲ ਜੋ ਨੀਝੇ

ਕਿਉਂ ਨਾ ਉਸ ਦੀਆਂ ਹੱਡੀਆਂ ਵਿੱਚੋਂ,

ਇਕ ਦਰਿਆ ਅਗਨੀ ਦਾ ਫੁੱਟੇ.

ਇਹ ਪ੍ਰਕ੍ਰਿਤੀ ਐਸਾ ਤੱਤਵ–

ਸਰਦ ਹੋਵੇ ਤਾਂ ਅਗਨੀ ਬਾਲੇ,

ਅੱਗ ਲਾਵੇ, ਤਾਂ ਠੰਡ ਚਾ ਪੈਂਦੀ.

ਇਹ ਪ੍ਰਕ੍ਰਿਤੀ ਐਸੀ ਯੁਵਤੀ–

ਨ੍ਹਾ ਬੈਠੇ ਤਾਂ ਮੱਚ-ਮੱਚ ਉਠਦੀ,

ਮਚ ਪੈਂਦੀ, ਤਾਂ ਸ਼ਾਂਤ ਹੋ ਜਾਏ

ਇਸ ਨੀਲੇ ਅੰਬਰ ’ਤੇ ਤੇਰੀ,

ਗੋਲਾਕਾਰ ਆਕ੍ਰਿਤੀ ਤਰਦੀ

ਨੀਝ ਮੇਰੀ ਦੀ ਝੋਲੀ ਭਰ ਗਈ...

ਅਹੁ ਇਕ ਬਦਲੀ ਈਕਣ, ਜੀਕਣ–

ਯੁਵਤੀ ਨਾਰ ਭਾਰ ਸੱਤਨਾਂ ਦੇ,

ਝੁਕੀ-ਝੁਕੀ ਅਲਸਾਈ ਹੋਈ

ਅੱਗੇ ਵੱਲ ਉਰੋਜ ਵਧਾ ਕੇ,

ਪਿੱਛੇ ਵੱਲ ਨਿਤੰਬ ਝੁਲਾ ਕੇ

ਕਮਰ ਦੁਆਲੇ ਵਸਤਰ ਵਲਦੀ...

ਜਿਉਂ ਕੋਈ ਗੋਰੀ ਕੰਤ ਮਾਣ ਕੇ,

ਨੰਗੇ ਸੱਤਨ ਬੁੱਕਲ ਵਿਚ ਭਰ ਕੇ

ਭਾਰੀ, ਗੋਰੀ, ਮੱਠੀ ਚਾਲੇ

ਟੁਰ ਚੱਲੀ ਵਿਸ਼ਰਾਮ-ਗ੍ਰਹਿ ਵਲ,

ਜਾਂ ਗੋਰੀ ਇਸ਼ਨਾਨ-ਗ੍ਰਹਿ ਵਲ

ਧੋਵਣ ਦੇ ਲਈ ਪੁਰੁਸ਼ਾਮਲ ਨੂੰ...

ਇਸ ਨੀਲੇ ਅੰਬਰ ’ਤੇ ਤੇਰੀ,

ਅਰਧਾਵ੍ਰਿਤ ਆਕ੍ਰਿਤੀ ਤਰਦੀ

ਈਕਣ ਜਿਵੇਂ ਬਾਗ਼ ਵਿਚ ਮਾਲਣ–

ਸਾਂਭ-ਸਿਕਰ ਕੇ ਸਿਰ ਦਾ ਪੱਲੂ,

ਬੋਚ-ਬੋਚ ਕੇ ਪੈਰ ਇਉਂ ਧਰਦੀ

ਮਤੇ ਸਲੇਟੀ ਲਹਿੰਗਾ ਉਸਦਾ–

ਤਾਰਿਆਂ ਦੀ ਨੁੱਕਰ ਨਾਲ ਅਡ਼ ਜਾਏ,

ਚੰਦੇ ਦੀ ਟਹਿਣੀ ਨਾਲ ਖਹਿ ਜਾਏ,

ਸੰਘਣਾ ਬਿਰਖ ਰਾਤ ਦਾ ਝੂਲੇ,

ਪੱਤਿਆਂ ਦੇ ਸਿਖਰਾਂ ਦੇ ਉੱਤੇ

ਤ੍ਰੇਲ ਦੀਆਂ ਦੁੱਧ-ਚਿੱਟੀਆਂ ਕਣੀਆਂ,

ਤਿਲਕ ਪੈਣ ਨਾ, ਕਿਰ ਜਾਵਣ ਨਾ

ਜਿਉਂ ਕੋਈ ਕੰਜਕ ਕਿਸੇ ਰਾਤ ਨੂੰ–

ਜੀਅ-ਭਿਆਣੀ, ਕੰਤ-ਧਿਆਣੀ,

ਸ਼ਰਮਸਾਰ ਹੋ ਕੇ ਉੱਠ ਬੈਠੇ

ਲਿਜ-ਲਿਜ ਗਿੱਲਾ ਸੁਆਦੀ ਸ਼ੰਕਾ

ਸੁਪਨ-ਦੋਸ਼ ਦਾ ਉਸਦੇ ਮਨ ਵਿਚ

ਜਾਗ ਪਵੇ ਨਾ,

ਧੁੱਨੀ ਦੇ ਹੇਠਾਂ ਵਲ ਉਸਨੂੰ,

ਇਕ ਡੁੰਘੇਰੀ ਸੱਖਣ ਜਾਪੇ

ਚਿਤ ਉਹਦਾ ਕਚਿਆ ਜਾਵੇ ਨਾ...

ਅੰਬਰ ਦੀ ਇਸ ਚਾਦਰ ਉੱਤੇ–

ਗਹਿਰੇ ਨੀਲੇ ਧੱਬੇ ਜੇਹੇ,

ਬੱਦਲ ਰੰਗ ਕੇ ਸੁੱਕਣੇ ਪਾਏ.

ਜਾਂ ਇਹ ਖੇਤ ਧਾਨ ਦਾ ਲਹਿਰੇ,

ਵਿਚ ਇਕ ਅਲਕ ਵਛੇਰੀ ਫਿਰਦੀ.

ਜਾਂ ਇਹ ਇਕ ਫਲੇਰਨ ਬਾਂਕੀ,

ਜਾਂ ਇਹ ਬੱਤਖ ਸਰ ਵਿਚ ਤਰਦੀ.

ਤੇਰੀ ਇਕ ਚੰਚਲ ਪਰਛਾਂਈ–

ਸੌ ਆਕ੍ਰਿਤਕ ਘਾਡ਼ਾਂ ਘਡ਼ਦੀ,

ਸੌ ਪ੍ਰਾਕ੍ਰਿਤਕ ਸ਼ਕਲਾਂ ਧਰਦੀ

ਤੀਬ੍ਰ ਮੇਰੀ ਕਲਪਣ ਲੋਚਾ

ਇੱਛਾ ਦਾ ਗਤਿਤ ਬਿੰਬ ਘਾਡ਼ਾ

ਸੁਰਤ ਮੇਰੀ ਨੇ ਰਚਨਾ ਰਚ ਲਈ–

ਦੋ ਹੱਥਾਂ ਦਾ ਕਮਲ ਬਣਾ ਕੇ,

ਵਿਚ ਤੇਰਾ ਮੁਖਡ਼ਾ ਧਰ ਲੀਤਾ

ਨੈਣਾਂ ਵਿਚ ਨੀਲਾਂਬਰ ਦੀਂਹਦੇ,

ਨੀਲਾਂਬਰ ਵਿਚ ਸੂਰਜ ਤਪਦੇ

ਜਿੰਦ ਮੇਰੀ ਦੇ ਭਾਂਡੇ ਅੰਦਰ

ਭਰ ਜਾਵਣ ਕਿਰਨਾਂ ਦੇ ਸ਼ੁਅਲੇ

ਤੇਰੇ ਦੋ ਬੁੱਲ੍ਹਾਂ ’ਤੇ ਧਰ ਕੇ,

ਦੋ ਬੁੱਲ੍ਹਾਂ ਦੇ ਭਖਦੇ ਕੋਲੇ

ਮੇਰੇ ਅੰਦਰੋਂ ਲਾਵਾ ਬਲਿਆ,

ਤੇਰੇ ਅੰਦਰ ਸੇਕ ਉਤਰਿਆ

ਤੇਰੇ ਅੰਦਰੋਂ ਚਾਨਣ ਪੰਘਰੇ,

ਇੱਕੇ ਪੰਘਰ ਪਈ ਕਸਤੂਰੀ

ਮੇਰੇ ਸੁਆਸ ਲੋਡ਼ ਕੇ ਪੀਂਦੇ,

ਤੇਰੇ ਸੁਆਸਾਂ ਦੀ ਖ਼ੁਸ਼ਬੋਈ

ਸਾਹ ਸਾਹਾਂ ਵਿਚ ਰਲ-ਘੁਲ ਚੱਲੇ,

ਅੰਦਰ-ਬਾਹਰ ਡੁਲ੍ਹ ਪਈ ਮਦਰਾ.

ਤੇਰੇ ਸੁਆਸਾਂ ਦੀ ਮੱਦ ਪੀਂਦਾ–

ਸਹਿਜ ਅਵਸਥਾ ਵਿੱਚੋਂ ਤੁਰਿਆ,

ਪਹੁੰਚਾ ਹਾਂ ਪ੍ਰਚੰਡਤਾ ਦੇ ਵਿਚ.

ਇਕ ਤੁਪਕੇ ਤੋਂ ਸਾਗਰ ਬਣਿਆ...

ਫਿਰ ਸਾਗਰ ਨੂੰ ਅੱਗ ਚਾ ਲੱਗੀ,

ਜਲ ਬੈਸੰਤ੍ਰ ਬਣ ਕੇ ਮੱਚਦਾ.

ਭਾਵੇਂ ਹੋਵੇ ਪੱਥਰ ਕੋਈ,

ਅੱਗ ਦਾ ਲਾਵਾ ਕਿਸਨੂੰ ਪਚਦਾ ?

ਪੱਥਰ ਤ੍ਰਿਡ਼ ਕੇ ਟੁੱਟ ਜਾਂਦੇ ਨੇ–

ਪਰ ਇਹ ਦੇਹੀ ਹੱਡ-ਮਾਸ ਦੀ,

ਨਾ ਟੁੱਟਦੀ ’ਤੇ ਨਾ ਹੀ ਤ੍ਰਿਡ਼ਦੀ

ਮੱਚਦੇ ਜਲ ਨੂੰ ਵਿੱਚੇ ਝੱਲਦੀ

ਹੱਡੀਆਂ ਦੇ ਖੋਲਾਂ ਦੇ ਵਿਚ-ਵਿਚ

ਇਕ ਝਨਾਂ ਅਗਨੀ ਦੀ ਵਗਦੀ...

ਅੰਤਰ-ਤੰਤੂ ਭਸਮ ਹੋਂਵਦੇ,

ਨੱਖ ਤੋਂ ਨੱਖ ਤਕ ਨੀਲਾ ਹੋਵਾਂ

ਇਕ ਘੁੱਟ ਪੀ ਲਾਂ, ਦੋ ਘੁੱਟ ਪੀ ਲਾਂ

ਇਹ ਸੈਆਂ ਮਣ ਵਿਖ ਮੈਂ ਪੀ ਲਾਂ ?

ਸੈਆਂ ਲਾਟਾਂ ਦਾ ਮੈਂ ਮਰਕਬ,

ਭਸਮ ਕਰ ਦਿਆਂ ਜਿਸ ’ਤੇ ਥੀਵਾਂ.

ਇਕ ਤੇਰਾ ਬਲ, ਇਕ ਤੇਰਾ ਤਨ,

ਝਲ ਸਕਦੈ ਇਸ ਅਗਨ-ਵਿਖ ਨੂੰ

ਤੂੰ ਸਮਰਥ ਨੀਲਮਣਿ ਮੇਰੀ,

ਮੇਰੀਆਂ ਇਕ-ਦੋ ਘੁੱਟਾਂ ਭਰ ਲੈ

ਮੈਂ ਅਨਲ ਨੂੰ ਕੰਠ ’ਚ ਧਰ ਲੈ.

ਬੁੱਢਾ ਹੋਣਾ ਚੰਦ ਅਕਲ ਦਾ,

ਮਾਂਦ ਪੈਣ ਵਿਦਿਆ ਦੇ ਸੂਰਜ

ਪਰ ਨਾ ਬੁੱਢਾ ਇਸ਼ਕ ਥੀਵਸੀ,

ਜ਼ਹਿਰ ਕਦੇ ਨਾ ਮਰ ਸਕਦੀ ਹੈ

ਸ਼ਕਲ ਭਾਵੇਂ ਪ੍ਰੀਵਰਤਤ ਕਰ ਲਏ...

ਭਰਿਆ ਮੱਟ ਦਹੀਂ ਦਾ ਟੁੱਟਾ,

ਵਿਚ ਇਕ ਤੁਪਕ ਵਿਹੁ ਦਾ ਡਿੱਗਾ

ਅੰਬਰ ਉੱਤੇ ਬੱਦਲ ਪਾੱਟੇ,

ਅੰਬਰ-ਗੰਗਾ ਵਗਦੀ ਜਾਂਦੀ

ਵਿਚ ਤੇਰੀ ਆਕ੍ਰਿਤੀ ਤਰਦੀ–

ਜਿਉਂ ਜਮਨਾ-ਜਲ ਅੰਦਰ ਗੋਪੀ,

ਨਿਰ-ਵਸਤਰ ਨਿਰਭੈ ਵਿਚਰਦੀ

ਝੱਗੇ-ਝੱਗ ਪਾਣੀ ਦੇ ਵਿੱਚੋਂ,

ਅਰਧਾਕਾਰ ਗੁਲਾਈਆਂ ਉਭਰਨ

ਨਗਨ ਵਖਸ਼ ਦੇ ਉੱਪਰ ਉੱਚੇ,

ਦੋ ਮਾਸ ਦੇ ਗੁੰਬਦ ਦੀਹੰਦੇ...

ਤੱਤੀ ਲਹਿਰ ਤਾਈਂ ਮੈਂ ਆਖਾਂ–

“ਅਡ਼ੀਏ, ਏਡੀ ਧਾਰ ਚਡ਼੍ਹਾ ਨਾ,

ਉਸਦੇ ਹੇਠੋਂ ਲਿਫ ਕੇ ਲੰਘ ਜਾ...”

ਰੇਸ਼ਮ ਪੱਟ ਪੇਡੂ ’ਤੇ ਉਹਦੇ,

ਕੋਈ ਖ਼ਰਾਸ਼ ਜਿਹੀ ਨਾ ਪੈ ਜਾਏ.

ਸ਼ਾਂਤ ਅਡੋਲ ਅੰਬਰ ਦੀ ਗੰਗਾ,

ਵਿਚ ਤੇਰੀ ਆਕ੍ਰਿਤੀ ਤਰਦੀ

ਇਕ ਪਲ ਚੰਚਲ ਸ਼ੋਖ ਦਿਸੰਦੀ

ਇਕ ਪਲ ਮੌਨ ’ਤੇ ਗਹਨ ਹੋਵੰਦੀ

ਜਿਉਂ ਸੁੰਦਰੀ ਕੋਈ ਧਰੇ ਸਮਾਧੀ–

ਸ਼ਿਵਲਿੰਗ ਦੀ ਪੂਜਾ ਵਿਚ ਬੈਠੇ,

ਡੂੰਘੀਆਂ ਸੋਚਾਂ ਵਿੱਚ ਗਡ਼ੁੱਚੇ

ਆਪਣੇ ਅੰਦਰੋਂ ਖੋਜ-ਖੋਜ ਕੇ,

ਆਪਣਾ ਆਦਿ-ਜੁਗਾਦਿ ਜਗਾਵੇ.

ਜਾਂ ਫਿਰ ਉਸਦੇ ਧਿਆਨ ’ਚ ਆ ਜਾਏ–

ਨਹੌਂਦੀ ਨੱਢੀ ਕਾਂਗਡ਼ਿਆਣੀ

ਜਾਂ ਜੱਮੂ ਦੀ ਡੋਗਰਿਆਣੀ

ਖੁੱਲ੍ਹੀ ਧੁੱਪ ’ਤੇ ਖੁੱਲ੍ਹੀ ’ਵਾ ਵਿਚ–

ਬਉਲੀ ਦੇ ਵਿਚ ਮਲ-ਮਲ ਧੋਂਦੀ,

ਪੁਰੁਸ਼-ਲੋਚਵੀਂ ਲੈਰੀ ਦੇਹ ਨੂੰ.

ਜਾਂ ਫਿਰ ਉਸਨੂੰ ਚੇਤਾ ਆ ਜਾਏ,

ਆਪਣੀ ਆਦੋਂ-ਆਦਿ ਦਸ਼ਾ ਦਾ...

ਚਿਰ ਦੀ ਗੱਲ, ਕਰੋਡ਼ ਵਰ੍ਹੇ ਦੀ–

ਮੈਂ ਸਾਂ ਨੰਗਾ, ਤੂੰ ਸੀ ਨੰਗੀ

ਨੰਗੇ ਵਣ ਵਿਚ ਵਾਸ ਕਰੇਂਦੇ,

ਇਕ-ਦੂਜੇ ਨੂੰ ਸਗਵੇਂ ਦੀਂਹਦੇ

ਹਾਬਡ਼ਵਾ ਨਾ ਮੇਰੇ ਮਨ ਵਿਚ,

ਨਾ ਕੁਝ ਤੇਰੀ ਦੇਹ ਮਚਾਵੇ

ਕਦੇ-ਕਦੇ ਜੇ ਚਡ਼੍ਹਨ ਤਰੰਗਾਂ,

ਨਿਰ-ਸੰਕੋਚ ਛੁਹਾਈਏ ਅੰਗਾਂ

ਜਣੀਏ ਧੀਆਂ-ਪੁੱਤਰ ਨੰਗੇ,

ਨੰਗਿਆਂ ਦੀ ਦੁਨੀਆ, ਸਭ ਨੰਗੇ

ਆਪਣੇ ਅੰਦਰ ਸਮਤਲਤਾ, ਸੁਰ,

ਸਰਲ ਮੁਆਦ, ਸੁਬਲ, ਸਨਮੁੱਖ ਸੀ

ਆਪਣੇ ਅੰਦਰ ਜਿੰਨਾ ਬਲ ਸੀ,

ਓਨਾ ਹੀ ਬਾਹਰ ਦਾ ਡਰ ਸੀ.

ਪੌਣ, ਹਨੇਰੀ, ਮੀਂਹ ਤੂਫ਼ਾਨੀ,

ਬਹੁਤ ਲਾਚਾਰ ਹੋਈ ਜ਼ਿੰਦਗਾਨੀ.

ਫਿਰ ਮੈਂ ਇਕ ਖੁੱਡ ਜਹੀ ਪੱਟੀ,

ਉਸ ਵਿਚ ਦੇਹ ਸੁਰਖਸ਼ਿਤ ਕੀਤੀ.

ਫਿਰ ਤੂੰ ਉਸ ਵਿਚ ਮਿਲਣ ਆਉਂਦੀਓਂ–

ਹੋ ਜਾਂਦੀ ਸੈਂ ਗਰਭਵਤੀ ਜਦ,

ਉਸੇ ਖੁੱਡ ਵਿਚ ਸੌਂ ਰਹਿੰਦੀ ਸੈਂ

ਆਪੇ ਜਾਤਕ ਜਣ ਕੇ ਉਸਦਾ

ਆਪੇ ਮਲ-ਮੂਤਰ ਧੋਂਦੀ ਸੈਂ.

ਦੇ ਤੈਨੂੰ ਬੱਚਿਆਂ ਦੀ ਰੌਣਕ,

ਮੈਂ ਤੁਰਦਾ ਅਗਿਆਤ ਦਿਸ਼ਾ ਨੂੰ

ਬੱਚੇ ਤੇਰੇ ਨਾਂ ’ਤੇ ਪਲਦੇ,

ਮੇਰੀ ਕੋਈ ਜ਼ਾਤ ਨਾ ਹੁੰਦੀ.

ਪਰ ਕੁਝ ਹੋਰ ਦਰਿੰਦ ਜੰਗਲ ਦੇ,

ਤੇਰੇ ਬੱਚੇ ਖਾ ਜਾਂਦੇ ਸਨ,

ਗੁਫ਼ਾ ਤੇਰੀ ਨੂੰ ਢਾਹ ਜਾਂਦੇ ਸਨ.

ਫਿਰ ਮੈਂ ਤਿੱਖਾ ਪੱਥਰ ਲੀਤਾ,

ਰਗਡ਼ ਹੋਰ, ਕੁਝ ਤਿੱਖਾ ਕੀਤਾ

ਇਕ ਲੰਮੀ ਲੱਕਡ਼ ਦੇ ਅੱਗੇ,

ਘਾਹ-ਫੂਸ ਦੇ ਨਾਲ ਬੰਨ੍ਹਿਆ

ਉਸ ਦਰਿੰਦੇ ਦੇ ਵਲ ਸਿੰਨ੍ਹਿਆ,

ਉਸਨੂੰ ਮਾਰ ਭਜਾਇਆ ਉੱਥੋਂ.

ਫਿਰ ਉਸ ਤਿੱਖੇ ਪੱਥਰ ਦੇ ਸੰਗ–

ਮੋਟੇ ਟਾਹਣ ਰੁੱਖਾਂ ਦੇ ਵੱਢੇ,

ਰਲ ਕੇ ਢੋਏ, ਰਲ ਕੇ ਚਿਣ ਲਏ,

ਇਕ ਢਾਰੇ ਦੀ ਛੱਤ ਬਣਾਈ,

ਵਿਚ ਤੇਰੀ ਸੰਤਾਨ ਵਸਾਈ.

ਫਿਰ ਤੂੰ ਕੇਲੇ, ਬੋਡ਼੍ਹ, ਪਲ੍ਹਾ ਦੇ

ਕੂਲੇ ਚੌਡ਼ੇ ਪੱਤਰ ਲੈ ਕੇ

ਆਪਣੇ ਲੱਕ ਦੇ ਗਿਰਦ ਵਲਾ ਕੇ

ਆਪਣਾ ਤ੍ਰੀਮਤਵ ਆਪ ਲੁਕਾਇਆ,

ਮੈਂ ਵੀ ਕੱਜਿਆ ਆਪਣਾ ਪੁਰੁਸ਼ੱਤਵ

ਆਪਾਂ ਦੋਵੇਂ ਸੱਭਯ ਹੋ ਗਏ...

ਮੁੱਢ-ਕਦੀਮ ਆਦਿ ਦੀ ਚਿਤਵਣ

ਚਿਤਵ ਰਹੇ ਤੇਰੇ ਮਸਤਕ ਨੂੰ

ਵੇਖਾਂ ਤਾਂ ਮੈਂ ਇੰਜ ਮਹਿਸੂਸਾਂ

ਜੀਕਣ ਤੂੰ ਦੁਵਿਧਾ ਵਿਚ ਹੋਵੇਂ,

ਕਿ ਮੈਂ ਉਹੀਓ ਆਦਿ-ਪੁਰੁਸ਼ ਹਾਂ ?

ਜਾਂ ਕਿ ਹਾਂ ਮੈਂ ਇਕ ਗਲੋਟਾ–

ਰੰਗ-ਰੰਗ ਦੇ ਸੂਤਰ-ਧਾਗੇ

ਜਿਸਦੇ ਉੱਪਰ ਵਲੇ ਹੋਏ ਨੇ !

ਤੇਰੇ ਅੰਦਰ ਦੀ ਅਭਿਲਾਸ਼ਾ

ਤੇਰੇ ਨੈਣੀਂ ਛੁਪ ਨਹੀਂ ਸਕਦੀ

ਤੇਰੀ ਦ੍ਰਿਸ਼ਟ ਅਗੋਚਰ ਤਾਈਂ

ਅਜ ਫਿਰ ਗੋਚਰ ਕਰ ਨਹੀਂ ਸਕਦੀ

ਵਸਤਰ-ਹੀਣ ਪੁਰੁਸ਼ ਨੂੰ ਲੋਡ਼ੇਂ (ਪਰ)

ਸਭਿਅਤਾ ਭੋਛਣ ਵਿਚ ਵਸਦੀ...

ਮੈਂ ’ਤੇ ਤੂੰ ਹੋ ਗਏ ਸੱਭਯ, ਤਾਂ–

ਤੇਰੇ-ਮੇਰੇ ਵਿਚ ਲਟਕਿਆ

ਭੋਜ-ਪੱਤਰ ਦਾ ਪਤਲਾ ਪਰਦਾ.

ਸਭਿਅਤਾ ਨੂੰ ਪਿੰਡੇ ’ਤੇ ਵਲ ਕੇ

ਕਦਮ-ਕਦਮ ਮੈਂ ਅੱਗੇ ਤੁਰਿਆ

ਜਿੰਨੇ ਇਹ ਅੰਬਰ ਦੇ ਤਾਰੇ,

ਓਨੇ ਦਿਸਣ ਪੈਰ ਚਿੰਨ੍ਹਾਂ ਦੇ

ਦਾਗ਼ ਮੇਰੇ ਮਨ ਦੀ ਧਰਤੀ ਵਿਚ–

ਅਸੀਂ ਕਬੀਲੇਦਾਰੀ ਬੀਡ਼ੀ,

ਪਿੰਡ, ਗਰਾਂ ’ਤੇ ਨਗਰ ਵਸਾਏ.

ਜੀਕਣ ਘਾਹ-ਬਰੂਟ ਉੱਗਦਾ,

ਓਕਣ ਅੰਨ-ਅਨਾਜ ਉਗਾਏ.

ਦੋ ਪੱਥਰਾਂ ਦੀ ਖਹਿਸਰ ਵਿੱਚੋਂ

ਅੱਗ ਦਾ ਇਕ ਅਜੂਬਾ ਲੱਭਾ,

ਪਸ਼ੂ-ਪੰਛੀਆਂ ਮਾਰ-ਪਕਡ਼ ਕੇ

ਅੱਗ ਦੇ ਅੰਦਰ ਭੁੰਨ ਕੇ ਖਾਧਾ.

ਚਰਬੀ ਨਾਲ ਚਰਾਗ਼ ਜਲਾਏ

ਹੱਡਾਂ ਦੇ ਸ਼ਿੰਗਾਰ ਬਣਾਏ.

ਚਮਡ਼ੀ ਪਹਿਨੀ, ਚਮਡ਼ੀ ਓਡ਼੍ਹੀ,

ਚਮਡ਼ੀ ਦੇ ਵਿਛਾਵਣ ਕੀਤੇ.

ਮ੍ਰਿਗਸ਼ਾਲਾ ਦੀ ਸੇਜ ਵਿਛਾਈ

ਉਸ ’ਤੇ ਨਵ ਵਰ-ਰਾਤ ਮਨਾਈ...

ਫੇਰ ਕਣਕ ’ਤੇ ਜੌਆਂ ਵਾਂਗੂ

ਅਸੀ ਕਪਾਹ ਦੇ ਬੀਜ ਉਗਾਏ

ਵਸਤਰ ਸੀਤੇ,

ਪਹਿਰਣ ਵਿਚ ਅੰਗ ਕੱਜ ਲੀਤੇ.

ਲੀਡ਼ਿਆਂ ਦੇ ਵਿਚ ਬਣਨਾ-ਫੱਬਣਾ

ਇਕ-ਦੂਜੇ ਨੂੰ ਚੰਗਾ ਲੱਗਣਾ

ਨਿਤ ਦਾ ਇਕ ਸੁਭਾਉ ਬਣ ਗਿਆ

ਈਕਣ ਬੰਦਾ ਸਾਊ ਬਣ ਗਿਆ.

ਸਿਰਜਣ-ਧੁਨ ਵਿਚ ਅਪਣਾ ਆਪਾ

ਮੈਂਨੂੰ ਮੂਲੋਂ ਯਾਦ ਰਿਹਾ ਨਾ,

ਮੈਂ ਹੋ ਤੁਰਿਆ ਬਹੁ-ਵਿਸਥਾਰੀ–

ਤੇਰੇ ਤੋਂ ਵੰਸ਼ਜ-ਪੋਸ਼ਨ ਦਾ

ਭਾਰ ਮੈਂ ਆਪਣੇ ਸਿਰ ’ਤੇ ਲੀਤਾ

ਤੈਨੂੰ ਘਰ ਦੀ ਰਾਣੀ ਕੀਤਾ

ਸੋਲਾਂ ਦੇ ਸੋਲਾਂ ਸ਼ਿੰਗਾਰਾਂ ਨਾਲ

ਸਜਾਈ ਦੇਹੀ ਤੇਰੀ.

ਬਹੁ-ਮੁੱਲੀ ਬਹੁ-ਭਾਂਤੀ ਤ੍ਰੀਮਤ–

ਪੁਰੁਸ਼ਾਂ ਨੂੰ ਭਰਮਾਵਣ ਲੱਗੀ

ਪੁਰੁਸ਼ਾਂ ਨੂੰ ਉਕਸਾਵਣ ਲੱਗੀ

ਨੀਲੇ ਨਭ ’ਤੇ ਛਾਈ ਹੋਈ–

ਇਕ ਹੈ ਤੇਰੀ ਇਹ ਪਰਛਾਂਈ,

ਇਕ ਸੀ ਤੇਰੀ ਉਹ ਪਰਛਾਂਈ

ਜਿਸਨੇ ਮੇਰੀ ਰੂਹ ਉਕਸਾਈ

ਜਿਸਦੀ ਲਿਸ਼ਕੋਂ ਇਲਮ ਜਾਗਿਆ

ਪਡ਼੍ਹ-ਪਡ਼੍ਹ ਗੱਡੇ ਲੱਦ ਮੈਂ ਤੁਰਿਆ

ਪਰ ਨਾ ਤੇਰੀ ਥਾਹ ਥਿਆਈ.

ਇਕ ਤਾਂ ਸਭਿਅਤਾ ਭਰਮਾਇਆ,

ਦੂਜੇ ਇਲਮ ਨੇ ਜ਼ੋਰ ਵਿਖਾਇਆ

ਤੀਜੇ ਜ਼ਾਤ ਤੇਰੀ ਉਕਸਾਇਆ...

ਮੈਂ ਸਿੱਖੇ ਲੰਮੇ ਡਗ ਭਰਨੇ–

ਅੱਗ-ਪਾਣੀ ਤੋਂ ਵਰ ਮੈਂ ਲੀਤਾ

ਭਾਫ਼ ਨਾਲ ਮੈਂ ਯਾਰੀ ਗੰਢੀ

ਡੂੰਘੇ ਖੂਹ ਤੇਲ ਦੇ ਪੁੱਟੇ

ਰੇਤਾ ਰੋਲ-ਰੋਲ ਕੇ ਲੱਭਾ

ਅਲੋਕਾਰ ਲੋਹੇ ਦਾ ਟੁਕਡ਼ਾ

ਯੰਤਰ ਘਡ਼ੇ ਹਜ਼ਾਰਾਂ-ਲੱਖਾਂ

ਇਕ ਤੇਰੀ ਖ਼ਮਦਾਰ ਆਕ੍ਰਿਤੀ

ਮਾਣ ਰਹੀ ਮੇਰੀ ਘਾਡ਼ਤ ਨੂੰ

ਵੱਡੇ ਧੌਲਰ ਮਹਾਂ ਵਿਸ਼ਾਲ

ਵਿਦਿਆਲੇ ਬੌਧਕਤਾ ਵੰਡਦੇ

ਪਠਨ-ਬਿਧੀ ਨੇ ਬੁੱਧ-ਬਲ ਦੇ ਕੇ

ਤੇਰੀ ਸਰਸ ਸੁਗਮ ਸੁਰਤੀ ਨੂੰ

ਇਕ ਅਸਚਰਜ ਚਤੁਰਤਾ ਦਿੱਤੀ.

ਤੇਰੀ ਗਿਆਨ-ਤਿਖਾ ਦੀ ਖ਼ਾਤਰ

ਮੈਂ ਅਕਲ ਦੇ ਪਰਬਤ ਪੁੱਟੇ

ਇਲਮ-ਅਮੀਂ ਦਾ ਭਰ ਕੇ ਪਿਆਲਾ

ਤੇਰੇ ਪੀਵਣ ਦੇ ਲਈ ਧਰਿਆ

ਤੇਰਾ ਇਹ ਸੌਂਦ੍ਰਯ ਅਦਭੁਤ–

ਤੇਰਾ ਇਹ ਆਕ੍ਰਿਤ ਪ੍ਰਤਿਬਿੰਬ ਮੈਂ

ਆਪਣੇ ਅੱਖਰਾਂ ਦੇ ਵਿਚ ਘਡ਼ਿਆ

ਤੈਨੂੰ ਆਪਣੀ ਘਾਡ਼ਤ ਸੌਂਪੀ

ਚੱਜ, ਆਚਾਰ, ਗਿਆਨ ਅਰਪਿਆ

ਅਰਧੰਗੀਓਂ ਸਰਬੰਗੀ ਕੀਤਾ...

ਕਰਦਿਆਂ ਆਖ਼ਰ ਥਕ ਜਾਈਦਾ,

ਘਡ਼ਦਿਆਂ ਆਖ਼ਰ ਅੱਕ ਜਾਈਦਾ...

ਮੈਂ ਵੀ ਇਕ ਥਕਾਨ ਜਿਹੀ ਵਿਚ

ਇਕ ਦਿਨ ਚੂਰ ਸਵੈ ਨੂੰ ਪਾਇਆ.

ਥੱਕੀਆਂ-ਥੱਕੀਆਂ ਪਲਕਾਂ ਦੇ ਨਾਲ

ਆਪਣਾ ਚਾਰ-ਚੁਫੇਰਾ ਟੋਹਿਆ

ਪਰ ਕਿੱਥੇ ਮੇਰੀ ਅਰਧੰਗਣੀ ?

ਕਿਤੇ ਤੇਰਾ ਆਕਾਰ ਨਾ ਦਿਸਿਆ

ਮੇਰੇ ਮਨ ਦੀ ਸੁੰਨ-ਰੋਹੀ ਦਾ

ਕਿਤੇ ਵੀ ਅਗਲਾ ਪਾਰ ਨਾ ਦਿਸਿਆ...

ਮੈਂ ਛੰਡਿਆ ਸਿਰ, ਮੁਡ਼੍ਹਕਾ ਛੰਡਿਆ–

ਅੱਟਣਾਂ ਵਾਲੇ ਹੱਥ ਫੈਲਾ ਕੇ

ਆਪਣੀ ਪੂਰਬ-ਰੇਖਾ ਵਾਚੀ

ਵਾਚਣ-ਬਿਧੀ ਅਚੰਭਿਤ ਹੋਈ,

ਇਹ ਤਾਂ ਸਦੀ ਵਿਛੋਡ਼ੇ ਵਾਲੀ

ਮੇਰੇ ਅੱਗੇ ਆਣ ਖਲੋਈ,

ਸੰਗ-ਸੰਗ ਜੀਵੰਦਿਆਂ ਜੁਗ ਬੀਤੇ,

ਇਹ ਕੀ ਵਰਤ ਗਈ ਅਣਹੋਈ,

ਕੇਹਾ ਯੋਗ ਹੋਇਆ ਅੱਠ ਗ੍ਰਹਿ ਦਾ

ਇਹ ਕੀ ਵਰਤ ਗਈ ਅਣਹੋਈ,

ਮੈਂ ਮਿੱਟੀ ਦਾ ਮਨੂਆਂ ਜੇਹਾ

ਧੂਡ਼ਾਂ ਦੀ ਗਰਦਸ਼ ਵਿਚ ਘਿਰਿਆ...

ਤੇਰੀ ਇਹ ਪਰਛਾਂਈ ਜਿਹੀ

ਅੰਬਰ ਉੱਤੇ ਚੋਜ ਖਿਲਾਰੇ.

ਸੈ ਕੋਹਾਂ ਦੀ ਦੂਰੀ ਉੱਤੇ

ਮੇਰਾ ਇਹ ਵਜੂਦ ਖਡ਼ਾ ਹੈ

ਮੈਂ ਜੋ ਇਲਮ-ਹੁਨਰ ਸਭ ਘਡ਼ਿਆ,

ਉਹ ਸਾਡੇ ਵਿਚਕਾਰ ਖਡ਼ਾ ਹੈ

ਮੇਰੀ ਘਾਡ਼ ਮੇਰੀ ਪ੍ਰਤਿਯੋਗੀ ?

ਮੇਰੀ ਸਾਧ ਮੇਰੀ ਹੀ ਬਾਧਾ ?

ਮੇਰੇ ਹੋਂਠ ਰਸਾਂ ਦੇ ਆਦੀ

ਆਪਣੀ ਜੀਭ ਹਿਲਾ ਕੇ ਸਿੰਜੇ,

ਮੇਰੇ ਨੈਣ ਸੌਂਦ੍ਰਯਵਾਦੀ

ਆਪਣੇ ਰੋਹ ਦੀ ਰਾਖ ’ਚ ਮੁੰਦੇ.

ਏਸ ਰਾਖ ਦੀ ਗਾਹਡ਼ੀ ਚਾਦਰ

ਚੀਰ-ਚੀਰ ਕੇ ਲੱਭਾਂ ਤੈਨੂੰ

ਨੈਣ ਹਰਾਸੇ, ਹੋਂਠ ਪਿਆਸੇ

ਇਕ ਘੁੱਟ ਤੇਰਾ ਕਿੱਥੋਂ ਪਾਵਾਂ ?

ਚਹੁੰ ਕੂਟਾਂ ’ਤੇ ਦਸਾ ਦਿਸ਼ਾਂ ਨੂੰ

ਕੁਝ ਕੋਹਾਂ ਦੇ ਵਾਂਗੂੰ ਗਾਹਵਾਂ,

ਸਾਰੀ ਸ੍ਰਿਸ਼ਟੀ ਢੂੰਡ-ਭਾਲ ਕੇ

ਮੁਡ਼ ਆਪਣੇ ਆਪੇ ਵਿਚ ਆਵਾਂ–

ਅਹੁ ਇਕ ਮੇਰੇ ਸੁਰਤਿ-ਜਗਤ ਵਿਚ

ਝਿਲਮਿਲ ਕਰਦਾ ਮਹਿਲ ਉਸਰਿਆ

ਹੋਟਲ ਹੈ ਸ਼ਾਇਦ ਇਹ ਕੋਈ

ਨਾਂ ‘ਰਿਲੈਕਸ’ ਵੀ ਪਡ਼੍ਹ ਸਕਦਾ ਹਾਂ.

ਝਿਜਕਦਿਆਂ ਪੈਰਾਂ ਨੇ ਮੇਰੇ

ਪਾਏਦਾਨ ਨੂੰ ਪਾਰ ਕਰ ਲਿਆ

ਸਹਿਮੀ-ਸਹਿਮੀ ਨਜ਼ਰ ਘੁਮਾਈ

ਕਈ ਵੇਸਾਂ ’ਤੇ ਕਈ ਰੰਗਾਂ ਦੀਆਂ

ਉਥਿਤ, ਅਧੀਰ, ਸ਼ੋਖ਼, ਆਕਰਸ਼ਕ

ਤੇਰੀਆਂ ਕਈ ਆਕ੍ਰਿਤੀਆਂ ਦਿਸੀਆਂ...

ਮੇਜ਼ਾਂ ਉੱਤੇ ਕੂਹਣੀਆਂ ਟੇਕੀ–

ਬੋਤਲ ਦੇ ਗਲ ਜੇਹੀ ਗਰਦਨ

ਦੋ ਹੱਥਾਂ ਦੇ ਵਿਚ ਟਿਕਾਈ,

ਨਿਘੀ, ਭਾਰੀ, ਸਿਥੱਲ ਦੇਹੀ

ਕੁਰਸੀ ਵਿਚ ਧਸਾਈ ਹੋਈ,

ਪੱਟਾਂ ਨੂੰ ਆਪਸ ਵਿਚ ਘੁੱਟੀ

ਇਕ ਉਕਸਾਹਟ ਨਾਲ ਬਲਦੀਆਂ

ਆਪਣੇ ਸਾਹਵੇਂ ਬੈਠੇ ਹੋਏ

ਮਰਦਾਂ ਦੇ ਜੁੱਸਿਆਂ ਨੂੰ ਨਿਰਖਣ.

ਪੈੱਗਾਂ ਵਿੱਚੋਂ ਸਿਪ ਕਰਦੀਆਂ,

ਸੁਰਖ਼ ਉਨਾਬੀ ਹੁੰਦੀਆਂ ਜਾਵਣ.

ਚੁੰਮਣ ਇਉਂ, ਜਿਉਂ ਲੱਕਡ਼ਹਾਰਾ–

ਲੱਕਡ਼ ਵੱਢੇ, ਲੱਕਡ਼ ਮੁੱਛੇ

ਦੋ ਤਿੱਖੇ ਕੁਲਹਾਡ਼ੇ ਲੈ ਕੇ.

ਅਹੁ ਇਕ ਤੇਰੀ ਮਸਤ ਆਕ੍ਰਿਤੀ

ਇਕੋ ਡੀਕ ’ਚ ਪੈੱਗ ਚਡ਼੍ਹਾ ਕੇ

ਅੱਖ ਝਮਕਾਈ, ਕੁਝ ਮੁਸਕਾਈ,

ਸਿਰ ਤੋਂ ਉੱਚੀ ਇਕ ਅੰਗਡ਼ਾਈ

’ਤੇ ਕੁਰਸੀ ਵਿਚ ਢੇਰੀ ਹੋ ਗਈ.

ਸਾਹਵੇਂ ਬੈਠੇ ਮਰਦ ਜਣੇ ਨੇ,

ਬਾਂਹ ਵਲਾ ਕੇ ਘੁੱਟਿਆ ਤੈਨੂੰ

ਇਕ ਦੂਜੇ ਕਮਰੇ ਵਿਚ ਪਹੁੰਚਾ,

ਹਰੇ ਰੰਗ ਦੇ ਬੱਲਬ ਹੇਠਾਂ,

ਖੁਲ੍ਹ ਗਏ ਚੋਲੀ ਦੇ ਬੰਧਨ

ਤੇਰੀ ਨੰਗੀ ਕੰਚਨ ਕਾਇਆ–

ਉਸ ਮਰਦ ਦਾ ਤਕਡ਼ਾ ਜੁੱਸਾ,

ਗਿੱਲੇ ਆਟੇ ਵਾਂਗੂੰ ਗੁੰਨ੍ਹਦਾ.

ਕਈ ਪਲਾਂ ਦੀ ਮਾਸ ਧਰੂਹਣੀ,

ਦੋਹਾਂ ਦੇ ਤਨ ਸ਼ਾਂਤ ਹੋ ਗਏ.

ਮਰਦ ਜਣੇ ਦੀ ਜੇਬੋਂ ਤਿਲਕੇ–

ਨੋਟਾਂ ਦੇ ਕੁਝ ਕੋਰੇ ਕਾਗ਼ਜ਼,

ਤੇਰਿਆਂ ਪੱਟਾਂ ਉੱਤੇ ਡਿੱਗੇ.

ਕੀ ਤੂੰ ਵੀ ਇਕ ਵਸਤੂ ਵਾਂਗੂੰ,

ਵਿਕ ਸਕਦੀ ਏਂ ਪੈਸੇ ਬਦਲੇ ?

ਪਹਿਲੀ ਵਾਰ ਖ਼ਿਆਲ ਇਹ ਕੌਡ਼ਾ,

ਮੇਰੀ ਚਿਤਵਣ ਦੇ ਵਿਚ ਆਇਆ

ਮਨ ਵਿਚ ਇਕ ਗ਼ੁਬਾਰ ਉਠਿਆ

ਸਿਗਰੇਟ ਦੇ ਕੌਡ਼ੇ ਧੂਏਂ ਦੇ,

ਬੱਦਲ ਮੇਰਾ ਸਾਹ ਘੁੱਟਦੇ ਪਏ.

ਉਸ ਹੋਟਲ ਚੋਂ ਬਾਹਰ ਆਇਆ,

ਬੇ-ਹੋਸ਼ਾ, ਬੇਸੁਰਤਾ ਜੇਹਾ

ਪਾਏਦਾਨ ਵਿਚ ਪੈਰ ਅਡ਼ ਗਿਆ,

ਡਿੱਗਣ ਲੱਗਾ,

ਮਸਾਂ ਸੰਭਲਿਆ

ਅੰਦਰੋਂ ਇਕ ਵਿਅੰਗ-ਪਰੁੱਚੀ,

ਹਾਸੇ ਦੀ ਫਿਟਕਾਰ ਜੋ ਆਈ.

ਪਿੱਛੇ ਭੌਂ ਕੇ ਨਿਰਖਾਂ ਜਾਂ ਮੈਂ–

ਘਿਰਣਾ, ਵਿਅੰਗ, ਉਪੇਕਸ਼ਾ ਭਰਿਆ,

ਮੈਨੇਜਰ ਮੁਸਕਾਂਦਾ ਦਿਸਿਆ...

ਮੈਂਨੂੰ ਈਕਣ ਜਾਪਣ ਲੱਗਾ–

ਤੂੰ ਹੀ ’ਕੱਲੀ ਵਿਕਦੀ ਨਹੀਂ ਏਂ,

ਮੈਂ ਵੀ ਵਿਕਦਾ ਏਸ ਸ਼ਹਿਰ ਵਿਚ.

ਜਿਹਡ਼ੀ ਕੋਈ ਇਮਾਰਤ ਸਿਰਜੀ,

ਬਿਨ ਪੈਸੇ ਤੋਂ ਉਸਦੇ ਅੰਦਰ

ਇਕ ਪਲ ਵੀ ਮੈਂ ਠਹਿਰ ਨਾ ਸਕਦਾ,

ਬਸਾਂ, ਟ੍ਰਾਮਾਂ, ਟੈਕਸੀਆਂ ਵਿਚ,

ਬਿਨ ਪੈਸੇ ਤੋਂ ਚਡ਼੍ਹ ਨਹੀਂ ਸਕਦਾ.

ਲੱਖ ਮੇਰੇ ਹੱਥਾਂ ਵਿਚ ਚਾਹਤ,

ਲੱਖ ਮੇਰੇ ਹੱਥਾਂ ਵਿਚ ਚਾਨਣ,

ਲੱਖ ਮੈਂ ਰਚਨਾ ਰਚੀ ਬਹੁਤੇਰੀ,

ਪਰ ਅੱਜ ਆਪਣੀ, ਕਹਿ ਨਹੀਂ ਸਕਦਾ.

ਜਾਤਾ, ਜੀਕਣ ਮੇਰੇ ਹੱਥਾਂ–

ਨਾਲ ਸ੍ਰਾਪ ਦੀ ਸਿਲਾ ਬੱਝ ਗਈ

ਆਦਿਕਾਲ ਵਿਚ ਤੂੰ ਸੈਂ ਨਾਰੀ,

ਸਮ-ਭੋਗੀ ਸਹਿਚਰਣੀ ਮੇਰੀ

ਧਰਮ ਇਬਾਦਤ ਯੁਗ ਵਿਚ ਆ ਕੇ,

ਤੂੰ ‘ਵਿਭਚਾਰ’ ਦਾ ਬਿੰਬ ਹੋ ਬੈਠੀ,

ਇਸ ਉਦਯੋਗ ਦੇ ਯੁਗ ਵਿਚ ਪਹੁੰਚੀ,

ਤੂੰ ਇਕ ‘ਕਾਰੋਬਾਰ’ ਕਹਾਈ.

ਤੂੰ ਇਕ ਵਸਤੂ ਸ਼ੋ-ਕੇਸਾਂ ਵਿਚ

ਜਿਨਸ ਵਾਂਗਰਾਂ ਮੰਡੀਏਂ ਵਿਕਦੀ

ਅਰਥਾਚਾਰ ਦੀ ਸੰਘੀ ਵਿੱਚੋਂ,

ਕੋਕਾ ਕੋਲਾ ਵਾਂਗੂੰ ਲਹਿ ਗਈ.

ਮੇਰੀ ਤ੍ਰਿਸ਼ਨਾ, ਮੇਰੇ ਪਿਆਲੇ,

ਨਿਤ-ਨਿਤ ਤ੍ਰੇਹ, ਤ੍ਰੇਹ ਨੂੰ ਪੀਂਦੀ.

ਤ੍ਰੇਹ ਪੀ ਕੇ ਤਾਂ ਤ੍ਰੇਹ ਨਹੀਂ ਮਰਦੀ,

ਅੱਗ ਖਾ ਕੇ ਤਾਂ ਅੱਗ ਨਹੀਂ ਬੁਝਦੀ.

ਪਿਆਸੇ ਹੋਂਠ ਦੰਦਾਂ ਵਿਚ ਟੁੱਕਾਂ–

ਪਿਆਸੀ ਅੱਖੀਂ ਦਿਸ-ਹੱਦੇ ਤਕ,

ਟੋਲਾਂ ਤੇਰੀ ਤਰੁਣ ਤਰਲਤਾ.

ਮੈਂ ਅਚੇਤ, ਚੇਤ ਦਾ ਸੰਗਮ

ਚੇਤਾਂ, ਤਾਂ ਮੈਂ ਅਗਨੀ ਹੋ ਜਾਂ....

ਫੇਰ ਅਚੇਤਨ ਮਨ ਦੀ ਕੋਈ,

ਘਟਾ ਵਰ੍ਹੀ ਇਸ ਅਗਨੀ ਉੱਤੇ

ਮਨ ਮੇਰੇ ਵਿਚ ਚਿੱਕਡ਼ ਹੋਇਆ

ਮਹਿਲ, ਜਿਹਦੇ ਵਿਚ ਤੂੰ ਰਹਿੰਦੀ ਏਂ,

ਇਸ ਦਲਦਲ ਵਿਚ ਧਸਦਾ ਜਾਵੇ...

ਜਿੰਦ ਮੇਰੀ ਦਾ ਸਾਹ ਪਿਆ ਘੁੱਟੇ–

ਆਪਣੇ ਮਨ ਦੀ ਗੁਫਾ ਸਮੇਟਾਂ,

ਆਪੇ ਚੋਂ ਮੈਂ ਬਾਹਰ ਆਵਾਂ

ਜਿਉਂ ਕੋਈ ਆਸ਼ਕ ਕੰਨ ਪਡ਼ਵਾ ਕੇ,

ਗੋਰਖ-ਟਿੱਲਿਓਂ ਬਾਹਰ ਆਵੇ

ਖ਼ਿਆਲ ਮੇਰੇ ਇਉਂ ਜੋਗੀ ਹੋਏ,

ਭਾਲ ਤੇਰੀ ਵਿਚ ਤੁਰ ਪੈਂਦੇ ਹਨ.

ਆਪਣੇ ਖ਼ਿਆਲਾਂ ਦੀ ਛਾਂ ਹੇਠਾਂ,

ਤੁਰਿਆ ਜਾਂਦਾ ਚਿਤਵੀ ਜਾਵਾਂ

ਸਾਥ ਤੇਰੇ ਦੀਆਂ ਮਿੱਠੀਆਂ ਘਡ਼ੀਆਂ...

ਤੁਰਿਆ ਜਾਂਦਾ, ਲੱਭਦਾ ਜਾਂਦਾ,

ਆਪਣੇ ਖ਼ਿਆਲਾਂ ਦੀ ਰੂਡ਼ੀ ਵਿਚ

ਮੌਲਸਰੀ ਜਿਉਂ ਉੱਗੀ ਹੋਈ,

ਹੋਂਦ ਤੇਰੀ ਦੀ ਲਗਰ ਅਲੂਈਂ.

ਤੁਰਿਆ ਜਾਵਾਂ ਖ਼ਿਆਲ ਤੇਰੇ ਵਿਚ–

ਖ਼ਿਆਲ ਤੇਰਾ ਆਉਂਦਾ ’ਤੇ ਜਾਪੇ,

ਜਿਉਂ ਵਿਧਵਾ ਨੂੰ ਗਰਭ ਠਹਿਰਿਆ...

Publish Date
Pages
14

Buy this book

Edition Availability
Cover of: Pyas.
Pyas.
1972

Add another edition?

Book Details


First Sentence

"ਧਰਤੀ ਆਪਣਾ ਪੰਧ ਮੁਕਾ ਕੇ"

Edition Notes

Romanized.

Classifications

Library of Congress
PK2659.D38 P5 (Orien Pan)

The Physical Object

Pagination
15 p.
Number of pages
14

ID Numbers

Open Library
OL20751347M

Excerpts

ਧਰਤੀ ਆਪਣਾ ਪੰਧ ਮੁਕਾ ਕੇ
added anonymously.

Community Reviews (0)

Feedback?
No community reviews have been submitted for this work.

Lists

This work does not appear on any lists.

History

Download catalog record: RDF / JSON
April 28, 2010 Edited by Open Library Bot Linked existing covers to the work.
February 13, 2010 Edited by WorkBot add more information to works
October 27, 2009 Created by WorkBot add works page